ਗੁਰੂ ਨਾਨਕ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਅਕਾਲ ਚਲਾਣਾਂ ਦਿਵਸ

ਭਾਈ ਮਰਦਾਨਾ ਜੀ ਦਾ ਜਨਮ 6 ਫਰਵਰੀ 1459 ਈ: ਨੂੰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ। ਭਾਈ ਮਰਦਾਨਾਜੀ ਮੁਸਲਮਾਨ ਭਾਈਚਾਰੇ ਵਿਚੋਂ ਸਨ। ਭਾਈ ਮਰਦਾਨਾ ਜੀ ਦੇ ਪਰਿਵਾਰ ਨੇ ਉਨ੍ਹਾਂ ਦਾ ਨਾਮ ਮਰ-ਜਾਣਾ ਰੱਖਿਆ। ਜਿਸ ਦਾ ਅਰਥ ਹੈ ਮਰਜਾਣਾ। ਕਿਉਂਕਿ ਉਸਦੇ ਪਰਿਵਾਰ ਵਿੱਚ ਬੱਚੇ ਮਰਜਾਂਦੇ ਸਨ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦਾ ਨਾਮ ਭਾਈ ਮਰਦਾਨਾ ਜੀ ਰੱਖਿਆ ਭਾਈ ਮਰਦਾਨਾ ਜੀ ਨੇ ਉਹਨਾਂ ਦੇ ਨਾਲ ਚਾਰ ਉਦਾਸੀਆਂ ਵੀ ਕੀਤੀਆਂ ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗੁਰਬਾਣੀ ਕੀਰਤਨ ਕਰਦੇ ਤਾਂ ਭਾਈ ਮਰਦਾਨਾ ਜੀ ਉਹਨਾਂ ਨਾਲ ਰਬਾਬ ਵਜਾਉਂਦੇ ਅਤੇ ਇਲਾਹੀ ਬਾਣੀ ਦਾ ਆਨੰਦ ਲੈਂਦੇ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ।ਭਾਈ ਮਰਦਾਨਾ ਜੀ ਅਖੀਰ ਦੇ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਕਰਤਾਰਪੁਰ ਸਾਹਿਬ ਵਿਖੇ ਆ ਗਏ। ਭਾਈ ਮਰਦਾਨਾ ਜੀ ਨੇ ਆਪਣੇ ਅਖੀਰਲੇ ਸਾਹ 1534 ਈਸਵੀ ਵਿੱਚ ਕਰਤਾਰਪੁਰ ਵਿਖੇ ਲਾਏ। ਕੱਲ 28 ਨਵੰਬਰ 2023 ਨੂੰ ਉਹਨਾਂ ਦਾ ਅਕਾਲ ਚਲਾਣਾਂ ਦਿਵਸ ਹੈ ।

3 thoughts on “ਗੁਰੂ ਨਾਨਕ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਅਕਾਲ ਚਲਾਣਾਂ ਦਿਵਸ”

Leave a Comment