Amla benefits for healthy body- ਸੁਪਰ ਫਰੂਟ ਆਫ Amla Benefits ਤੁਸੀਂ ਆਵਂਲੇ ਨੂੰ ਖੱਟੇ ਤੇ ਕੌੜੇ ਸਵਾਦ ਵਾਲੇ ਫਲ ਵਜੌਂ ਜਾਣਦੇ ਹੋ। ਆਵਂਲੇ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਭਾਰਤ ਵਿੱਚ ਇਸ ਦਾ ਸੇਵਨ ਪੀੜੵੀ ਦਰ ਪੀੜੵੀ ਕੀਤਾ ਜਾ ਰਿਹਾ ਹੈ।
1. Amla ਦਿਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ
ਆਵਂਲਾ ਦਿਲ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਵਂਲਾ ਮਾੜੇ ਕੋਲੇਸਟੋ੍ਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਚੰਗੇ ਕੋਲੇਸਟੋ੍ਲ ਦੇ ਪੱਧਰ ਨੂੰ ਸਰੀਰ ਦੇ ਹਿਸਾਬ ਨਾਲ ਅਨੁਕੂਲ ਰੱਖਦਾ ਹੈ। ਇਹ ਧਮਣੀਆਂ ਅਤੇ ਨਾੜੀਆਂ ਵਿੱਚ ਚਰਬੀ ਜਮਾਂ ਹੋਣ ਨੂੰ ਰੋਕਦਾ ਹੈ। ਆਵਂਲਾ ਐਥੀਰੋਸਕਲੇਰੋਟਿਕ ਹੋਣ ਵਾਲੇ ਜੋਖਮ ਨੂੰ ਘਟਾਉਣ ਵਿੱਚ ਲਾਭਦਾਇਕ ਹੈ। ਅਤੇ ਸਮੁੱਚੇ ਕਾਰਡੀਓਵੈਸਕੁਲਰ ਤੇ ਸਿਹਤ ਦੇ ਨਾਲ-ਨਾਲ ਸਿਹਤਮੰਦ ਸਰਕੁੂਲੇਸ਼ਨ ਨੂੰ ਉਤਸ਼ਾਹਿਤ ਕਰਦਾ ਹੈ।
2.ਅੱਖਾਂ ਦੀ ਰੋਸ਼ਨੀ
ਅੱਜ ਕੱਲ ਬੱਚਿਆਂ ਦੀ ਘੱਟ ਉਮਰ ਵਿੱਚ ਹੀ ਲੈਪਟਾਪ ਅਤੇ ਮੋਬਾਈਲਾਂ ਦੀ ਜਿਆਦਾ ਵਰਤੋਂ ਕਾਰਨ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਜਾਂਦੀ ਹੈ। ਆਵਂਲਾ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿੱਚ ਕਾਫੀ ਮਦਦਗਾਰ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਸੀ, ਐਂਟੀ ਆਕਸੀਡੈਂਟ ਅਤੇ ਓਮੈਗਾ 3 ਫੈਟੀ ਐਸੀਡ ਹੁੰਦੇ ਹਨ ਜਿਸ ਨਾਲ ਅੱਖਾਂ ਵਿੱਚ ਜਲਣ ਅਤੇ ਖਾਰਸ਼ ਵਰਗੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ।
3. ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ ।
ਵੱਖ- ਵੱਖ ਅੱਧਿਐਨ ਵਿੱਚ ਆਵਂਲੇ ਵਿੱਚ ਜਿਆਦਾ ਚਰਬੀ ਬਰਨਿੰਗ ਗੁਣ ਦਿਖਾਏ ਗਏ ਹਨ। ਇਹ ਫਲ ਮੈਟਾਬੋਲਿਜਮ ਨੂੰ ਤੇਜ਼ ਕਰਦਾ ਹੈ। ਪ੍ਰੋਟੀਨ ਸੰਸਲੇਸ਼ਨ ਵਿੱਚ ਸੁਧਾਰ ਕਰਦਾ ਹੈ । ਅਤੇ ਚਰਬੀ ਦੇ ਜਮਾਂ ਹੋਣ ਨੂੰ ਘਟਾਉਂਦਾ ਹੈ। ਇਹ ਪਿਸ਼ਾਬ ਰਾਹੀਂ ਜੈਵਿਕ ਜ਼ਹਿਰਲੇ ਪਦਾਰਥਾਂ ਦੇ ਨਿਕਾਸ ਦੇ ਨਾਲ ਡਾਇਯੂਰੇਸਿਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਕਰਕੇ ਇਹ ਮੋਟਾਪੇ ਨੂੰ ਘੱਟ ਕਰਨ ਲਈ ਲਾਭਦਾਇਕ ਹੈ।
4. ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ
ਆਵਂਲਾ ਮੈਟਾਬੋਲਿਜ਼ਮ ਵਿੱਚ ਸਹਾਇਤਾ ਕਰਦਾ ਹੈ ਆਵਂਲਾ ਗਲੂਕੋਜ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ । ਇਹ ਤਣਾਅ ਅਤੇ ਪਾਚਕ ਸੈਲਾਂ ਨੂੰ ਆਕਸੀਡੇਟਿਵ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਆਵਂਲਾ ਖਾਣ ਦੇ ਫਾਇਦਿਆਂ ਵਿੱਚ ਇਨਸੁਲਿਨ ਛੱਡਣ ਵਿੱਚ ਮਦਦ ਕਰਨਾ ਸ਼ਾਮਿਲ ਹੈ ਜੋ ਖਾਣੇ ਤੋਂ ਬਾਅਦ ਸ਼ੂਗਰ ਦੇ ਵਾਧੇ ਨੂੰ ਰੋਕਦਾ ਹੈ।
5. ਆਵਂਲੇ ਦਾ ਸੇਵਨ ਕੈਂਸਰ ਦੇ ਇਲਾਜ ਵਿੱਚ ਵੀ ਮਦਦ ਕਰਦਾ ਹੈ।
ਕਈ ਅਧਿਐਨਾਂ ਅਨੁਸਾਰ ਆਵਂਲੇ ਵਿੱਚ ਐਂਟੀ ਟਿਊਮਰ ਪ੍ਭਾਵ ਹੁੰਦਾ ਹੈ ਖਾਸ ਤੌਰ ਤੇ ਕੁਝ ਕੈਂਸਰ ਜਿਵੇਂ ਕਿ ਕੋਲਨ ਅਤੇ ਫੇਫੜਿਆਂ ਦੇ ਕੈਂਸਰ ਇਸ ਫਲ ਦਾ ਅਰਕ ਸਰੀਰ ਦੇ ਸੈਲਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੈਂਸਰ ਸੈਲਾਂ ਦੇ ਅਪੋਟੋਸਿਸ ਨੂੰ ਪ੍ਰੇਰਿਤ ਕਰ ਸਕਦਾ ਹੈ।
6. ਲੋੜੀਦੇ ਐਂਟੀ-ਆਕਸੀਡੈਂਟਸ
ਵਿਟਾਮਿਨ ਸੀ ਡਾਇਟਰੀ ਫਾਈਬਰ, ਕੈਲਸ਼ੀਅਮ , ਆਇਰਨ ,ਐਂਟੀ-ਆਕਸੀਡੈਂਟਸ ਮੌਜੂਦ ਹੁੰਦੇ ਹਨ ਆਵਂਲਾ ਹਰ ਰੋਜ਼ ਸੇਵਨ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਬੁਢਾਪੇ ਨਾਲ ਜੁੜੇ ਖ਼ਤਰੇ ਘੱਟ ਹੁੰਦੇ ਹਨ ਆਵਂਲਾ ਖਾਣ ਨਾਲ ਜੁਕਾਮ, ਖਾਂਸੀ ਅਤੇ ਐਲਰਜੀ ਵਰਗੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਾਲੇ ਗੁਣ ਹੁੰਦੇ ਹਨ
7. ਹੱਡੀਆਂ ਲਈ ਲਾਹੇਵੰਦ
ਕੈਲਸ਼ੀਅਮ ਦੀ ਕਮੀ ਅਤੇ ਜੋੜਾਂ ਵਿੱਚ ਦਰਦ ਅਜੋਕੇ ਸਮੇਂ ਵਿੱਚ ਆਮ ਸਮੱਸਿਆਵਾਂ ਹਨ। ਆਵਂਲੇ ਵਿੱਚ ਮੌਜੂਦ ਤੱਤ ਹੱਡੀਆਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ । ਆਵਂਲੇ ਵਿੱਚ ਕੈਲਸ਼ੀਅਮ ਹੁੰਦਾ ਹੈ। ਜੋ ਕਿ ਹੱਡੀਆਂ ਨੂੰ ਕਮਜ਼ੋਰ ਹੋਣ ਹੀ ਨਹੀਂ ਦਿੰਦਾ । ਆਵਂਲਾ ਕੈਲਸ਼ੀਅਮ ਦੀ ਘਾਟ ਨੂੰ ਪੂਰੀ ਕਰਦਾ ਹੈ।
ਡਿਸਕਲੇਮਰ:- ਇਸ ਲੇਖ ਵਿੱਚ ਦੱਸੀ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਬਿਮਾਰੀ ਤੋਂ ਪੀੜਿਤ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਨੂੰ ਡਾਇਟ ਵਿੱਚ ਸ਼ਾਮਿਲ ਨਾ ਕਰੋ।
Good information 💯